ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

ਸੰਤ ਜਰਨੈਲ ਸਿੰਘ ਜੀ ਦਾ ਜਨਮ 2 ਜੂਨ 1947 ਨੂੰ ਹੋਇਆ ਉਹ ਦਮਦਮੀ ਟਕਸਾਲ {ਇੱਕ ਸਿੱਖ ਧਾਰਮਿਕ ਦਲ} ਦੇ ਮੁੱਖੀ ਸਨ, , ਦੇ ਆਗੂ ਸੀ। ਉਹਨਾਂ ਨੇ ਅਨੰਦਪੁਰ ਮਤੇ ਦਾ ਸਹਿਯੋਗ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਹਨਾਂ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ। ਉਹਨਾਂ ਦੇ ਭਾਰਤ ਦੇ ਸੰਵਿਧਾਨ ਦੇ ਧਾਰਾ 25 ਦੀ ਸਖਤ ਨਿੰਦਾ ਕੀਤੀ ਜਿਸ ਅਨੁਸਾਰ ਸਿੱਖ, ਜੈਨ ਅਤੇ ਬੋਧੀਆਂ ਨੂੰ ਘੱਟ ਗਿਣਤੀ ਕਿਹਾ ਗਇਆ ਅਤੇ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ। 

ਅਗਸਤ 1982 ਵਿੱਚ ਭਿੰਡਰਾਂਵਾਲੇ ਅਤੇ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ। ਇਸ ਦਾ ਉਦੇਸ਼ ਆਨੰਦਪੁਰ ਮਤੇ ਵਿੱਚ ਵਿਚਾਰੇ ਗਏ ਉਦੇਸ਼ਾਂ ਨੂੰ ਪਾਉਣਾ ਸੀ। ਬਹੁਤ ਸਾਰੇ ਲੋਕਾਂ ਨੇ ਇਸ ਲਹਿਰ ਵਿੱਚ ਹਿੱਸਾ ਲਿਆ ਕਿਉਂਕਿ ਉਹ ਸਿੰਚਾਈ ਦੇ ਪਾਣੀ ਵਿੱਚੋਂ ਵੱਡਾ ਹਿੱਸਾ ਅਤੇ ਚੰਡੀਗੜ੍ਹ ਵਾਪਸ ਪੰਜਾਬ ਕੋਲ ਲੈਣਾ ਚਾਹੁੰਦੇ ਸਨ।

ਸੰਤ ਜਰਨੈਲ ਸਿੰਘ ਜੀ ਦਾ ਨਾਮ ਸਾਰੀ ਕੌਮ ਵਿੱਚ ਉੱਘਾ ਹੈ ਪਰ ਅਫਸੋਸ ਕਿ ਉਨ੍ਹਾਂ ਦੀ ਚਲਾਈ ਹੋਈ ਲਹਿਰ ਅਤੇ ਉੱਚੇ ਸੁੱਚੇ ਜੀਵਨ ਬਾਰੇ ਕੋਈ ਘੱਟ ਹੀ ਜਾਣਦਾ ਹੈ । ਜਦੋਂ ਹਿੰਦੂ ਸਰਕਾਰ ਨੇ ਅੱਤ ਦੀ ਚੁੱਕ ਕੇ ਸਿੱਖੀ ਨੂੰ ਖਤਮ ਕਰਨ ਦੀ ਠਾਣ ਲਈ ਅਤੇ ਸਿੱਖਾਂ ਨੂੰ ਕਿਤੋਂ ਵੀ ਇਨਸਾਫ ਨਾ ਮਿਲਿਆ ਤਾਂ ਉਸ ਵਕਤ ਸੰਤ ਜਰਨੈਲ ਸਿੰਘ ਜੀ ਨੇ ਹੀ ਸਿੱਖਾਂ ਦੀ ਬਾਂਹ ਫੜੀ ਅਤੇ ਸਿੱਖਾਂ ਨੂੰ ਮਾਨਸਿਕ ਅਤੇ ਆਤਮਕ ਪੱਖੋਂ ਬਲਵਾਨ ਕਰਕੇ ਜ਼ੁਲਮ ਵਿਰੁੱਧ ਅਵਾਜ ਚੁੱਕਣ ਲਈ ਪ੍ਰੇਰਿਆ । ਸੰਤ ਜਰਨੈਲ ਸਿੰਘ ਜੀ ਦੀ ਨਿਡਰਤਾ, ਬਹਾਦਰੀ ਅਤੇ ਸੱਚੀ ਰਹਿਣੀ ਬਹਿਣੀ ਸਦਕਾ ਹਰ ਕੋਈ ਉਨ੍ਹਾਂ ਵੱਲ ਖਿੱਚਿਆ ਜਾਂਦਾ ਸੀ । ਉਨ੍ਹਾਂ ਦੇ ਪ੍ਰਚਾਰ ਸਦਕਾ ਸਿੱਖਾਂ ਵਿੱਚ ਅਜਾਦੀ ਦੀ ਲਹਿਰ ਦੌੜ ਪਈ । ਉਨ੍ਹਾਂ ਦੀ ਚਲਾਈ ਹੋਈ ਲਹਿਰ ਸਦਕਾ ਹਜਾਰਾਂ ਨੇ ਅੰਮ੍ਰਿਤ ਛਕਿਆ, ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜ ਗਈਆਂ, ਕੁੜੀਆਂ ਦੇ ਸਿਰਾਂ ਤੇ ਦੁੱਪਟੇ ਆ ਗਏ ਅਤੇ ਸਿੱਖ ਜਵਾਨੀ ਸ਼ਰਾਬ ਅਤੇ ਹੋਰ ਨਸ਼ੇ ਛੱਡ ਕੇ ਧਰਮ ਦੇ ਰਾਹ ਤੇ ਤੁਰ ਪਈ । ਸੰਤ ਜੀ ਨੇ ਸਿੱਖਾਂ ਨੂੰ ਪੂਰਨ ਤੌਰ ਤੇ ਸੰਤ ਸਿਪਾਹੀ ਬਣਨ ਲਈ ਪ੍ਰੇਰਿਆ ਅਤੇ ਹਮੇਸ਼ਾਂ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਵੰਗਾਰਿਆ । 
ਸਰਕਾਰ ਲਈ ਇਹ ਲਹਿਰ ਹਜ਼ਮ ਕਰਨੀ ਔਖੀ ਸੀ ਕਿਉਂ ਕਿ ਉਹ ਤਾਂ ਸਿੱਖੀ ਨੂੰ ਖਤਮ ਕਰਕੇ ਹਿੰਦੂ ਧਰਮ ਵਿੱਚ ਜਬਤ ਕਰਨਾ ਚਾਹੁੰਦੀ ਸੀ ਤਾਂ ਕਿ ਸਿੱਖ ਆਪਣੇ ਧਰਮ ਨੂੰ ਛੱਡ ਕੇ ਸਿਰਫ ਹਿੰਦੁਸਤਾਨ ਦੇ ਵਫਾਦਾਰ ਹੋ ਜਾਣ । ਇਸ ਆਸ਼ੇ ਨੂੰ ਮੁੱਖ ਰੱਖ ਕੇ ਸਰਕਾਰ ਨੇ ਸੰਤਾਂ ਨੂੰ ਬਦਨਾਮ ਕਰਨ ਲਈ ਸਾਰਾ ਜ਼ੋਰ ਲਾ ਦਿੱਤਾ ਜਿਸ ਵਿੱਚ ਹਿੰਦੂ ਮੀਡੀਏ ਨੇ ਸਰਕਾਰ ਦਾ ਪੂਰਾ ਪੂਰਾ ਸਾਥ ਦਿੱਤਾ । ਸੰਤ ਜੀ ਨੂੰ ਕੋਈ ਕਾਂਗਰਸ ਦਾ ਏਜੰਟ ਕਹਿੰਦਾ ਅਤੇ ਕਾਂਗਰਸ ਸੰਤ ਜੀ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿੰਦੀ । ਸਰਕਾਰ ਨੇ ਕਈ ਕਮੀਨੀਆਂ ਚਾਲਾਂ ਚੱਲੀਆਂ ਜਿਵੇਂ ਕਿ ਗਾਂਵਾਂ ਦੇ ਸਿਰ ਵੱਢ ਕੇ ਹਿੰਦੂ ਮੰਦਰਾਂ ਵਿੱਚ ਸੁੱਟ ਦੇਣੇ, ਹਿੰਦੂਆਂ ਨੂੰ ਮਾਰ ਦੇਣਾ ਅਤੇ ਹੋਰ ਕਈ ਹਿੰਸਕ ਕਾਰਵਾਈਆਂ ਕਰਵਾਉਣੀਆਂ ਅਤੇ ਇਹਨਾਂ ਦਾ ਸਾਰਾ ਇਲਜ਼ਾਮ ਸੰਤ ਜਰਨੈਲ ਸਿੰਘ ਦੇ ਨਾਂ ਲਾ ਦੇਣਾ ਤਾਂ ਕਿ ਹਿੰਦੂ ਬਹੁ ਗਿਣਤੀ ਕਾਂਗਰਸ ਦੇ ਹੱਕ ਵਿੱਚ ਹੋ ਕੇ ਵੋਟਾਂ ਪਾਉਣ ਅਤੇ ਸਿੱਖਾਂ ਦੇ ਵਿਰੁੱਧ ਹੋ ਜਾਣ ਜਿਸ ਨਾਲ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਵਿੱਚ ਅਸਾਨੀ ਹੋ ਸਕੇ । ਹੋਇਆ ਤਾਂ ਬਿਲਕੁਲ ਇੰਝ ਹੀ ਪਰ ਸੰਤ ਜੀ ਦੇ ਵਿਰੁੱਧ ਜੋ ਨਿਰਤੱਥ ਦੋਸ਼ ਲਾਏ ਗਏ ਉਹ ਹੁਣ ਲੋਕਾਂ ਵੱਲੋਂ ਸੱਚ ਸਮਝੇ ਜਾਣ ਲੱਗ ਪਏ ਹਨ । ਪੰਜਾਬ ਵਿੱਚ ਬਹੁਤੇ ਲੋਕ ਤਾਂ ਸੰਤ ਜੀ ਨੂੰ ਹੀ ਦਰਬਾਰ ਸਾਹਿਬ ਤੇ ਹਮਲੇ ਦਾ ਕਾਰਨ ਸਮਝਦੇ ਹਨ ਜਦ ਕਿ ਸਚਾਈ ਕੁੱਝ ਹੋਰ ਹੈ । ਵਿਚਾਰ ਕੀਤਿਆਂ ਇਹ ਨਤੀਜਾ ਸਾਫ ਨਿਕਲ ਆਉਂਦਾ ਹੈ ਕਿ ਸੰਤ ਜੀ ਨਿਰਦੋਸ਼ ਸਨ ਜਿੰਨ੍ਹਾਂ ਨੇ ਦਰਬਾਰ ਸਾਹਿਬ ਦੀ ਰਾਖੀ ਅਤੇ ਸਿੱਖਾਂ ਦੇ ਹੱਕ ਵਿੱਚ ਲੜਦਿਆਂ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ । ਆਓ ਸਰਕਾਰ ਦੇ ਪਾਏ ਭੁਲੇਖਿਆਂ ਤੇ ਵਿਚਾਰ ਕਰੀਏ ।

ਅੱਤਵਾਦੀ ਕੌਣ? ਗ੍ਰਿਫਤਾਰੀ ਦਾ ਬਹਾਨਾ

ਹਿੰਦੂ ਸਰਕਾਰ ਵੱਲੋਂ ਆਮ ਬਹਾਨਾ ਲਾਇਆ ਜਾਂਦਾ ਹੈ ਕਿ ਸੰਤ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਦਰਬਾਰ ਸਾਹਿਬ ਫੌਜ ਭੇਜਣੀ ਜਰੂਰੀ ਸੀ । ਸੰਤ ਜਰਨੈਲ ਸਿੰਘ ਜੀ ਤੇ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹ ਅੱਤਵਾਦੀ ਸਨ ਜਿਸ ਕਰਕੇ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਤਾਂ ਕਿ ਅੱਤਵਾਦੀਆਂ ਨੂੰ ਬਾਹਰ ਕੱਢਿਆ ਜਾ ਸਕੇ । ਇਹ ਇਲਜ਼ਾਮ ਬਿਲਕੁਲ ਨਿਰਅਧਾਰ ਹੈ । ਅਪ੍ਰੈਲ 1984 ਵਿੱਚ ਸਰਕਾਰ ਨੇ ਪ੍ਰੋਫੈਸਰ ਮਿਹਰ ਚੰਦ ਭਾਰਦਵਾਜ ਨੂੰ ਦਰਬਾਰ ਸਾਹਿਬ ਦੀ ਸਥਿਤੀ ਦਾ ਮੁਆਇਨਾ ਕਰਨ ਲਈ ਭੇਜਿਆ ਪਰ ਬਾਹਰ ਆ ਕੇ ਉਸਨੇ ਬਿਆਨ ਦਿੱਤਾ ਕਿ ਦਰਬਾਰ ਸਾਹਿਬ ਅੰਦਰ ਕੋਈ ਅੱਤਵਾਦੀ ਨਹੀਂ ਹੈ ਅਤੇ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਵਿਰੁੱਧ ਚਿਤਾਵਨੀ ਦਿੱਤੀ । ਪੰਜਾਬ ਦੇ ਗਵਰਨਰ ਪਾਂਡੇ ਨੇ ਆਪਣੇ ਖਾਸ ਅਫਸਰਾਂ ਦੀ ਮੀਟਿੰਗ ਬੁਲਾਈ ਜਿਸ ਵਿੱਚ ਇਹ ਸਲਾਹ ਪਾਸ ਹੋਈ ਕਿ ਦਰਬਾਰ ਸਾਹਿਬ ਫੌਜ ਨਾ ਭੇਜੀ ਜਾਵੇ । ਪਾਂਡੇ ਨੇ ਇੰਦਰਾ ਗਾਂਧੀ ਨੂੰ ਆਪਣੇ ਵੱਲੋਂ ਚਿੱਠੀ ਵੀ ਲਿਖੀ ਅਤੇ ਨਾਲ ਹੀ ਪੀ.ਸੀ.ਐਲਗਜੈਂਡਰ ਨੂੰ ਵੀ ਫੋਨ ਕਰਕੇ ਦੱਸਿਆ ਜੋ ਕਿ ਇੰਦਰਾ ਗਾਂਧੀ ਦਾ ਖਾਸ ਬੰਦਾ ਸੀ ਪਰ ਕੋਈ ਅਸਰ ਨਾ ਹੋਇਆ । ਆਖਰਕਾਰ ਪਾਂਡੇ ਨੇ ਅਸਤੀਫਾ ਦੇ ਦਿੱਤਾ ।ਜਨਰਲ ਸਿਨਹਾ ਦਾ ਕਹਿਣਾ ਹੈ ਕਿ "ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਬਾਰੇ ਮੇਰੀ ਰਾਇ ਪੁੱਛੀ ਤਾਂ ਮੈਂ ਇਸਦੀ ਵਿਰੋਧਤਾ ਕੀਤੀ" ਜਿਸ ਕਾਰਨ ਉਸਨੂੰ ਆਪਣੀ ਤਰੱਕੀ ਤੋਂ ਹੱਥ ਧੋਣੇ ਪਏ ਅਤੇ ਵੈਦਿਆ ਨੂੰ ਚੀਫ ਔਫ ਆਰਮੀ ਬਣਾ ਦਿੱਤਾ ਗਿਆ । ਗੁਰਦੇਵ ਸਿੰਘ, ਅੰਮ੍ਰਿਤਸਰ ਦਾ ਮੈਜਿਸਟਰੇਟ, ਨੇ ਦਰਬਾਰ ਸਾਹਿਬ ਤੇ ਹਮਲੇ ਤੋਂ ਕੁੱਝ ਹਫਤੇ ਪਹਿਲਾਂ ਗਵਰਨਰ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਉਹ ਦਰਬਾਰ ਸਾਹਿਬ ਵਿਚੋਂ ਕਿਸੇ ਨੂੰ ਵੀ ਗ੍ਰਿਫਤਾਰ ਕਰਵਾ ਸਕਦਾ ਹੈ ਪਰ ਉਸ ਦੀ ਗੱਲ ਕਿਸੇ ਨੇ ਨਾ ਸੁਣੀ ।29 ਅਪ੍ਰੈਲ 1984 ਵਾਲੇ ਦਿਨ ਚੰਡੀਗੜ੍ਹ ਵਿੱਚ ਭਰੀ ਸਭਾ ਵਿੱਚ ਪੱਤਰਕਾਰਾਂ ਨੇ ਰਾਜੀਵ ਗਾਂਧੀ ਤੋਂ ਪੁੱਛਿਆ ਕਿ 'ਕੀ ਸੰਤ ਭਿੰਡਰਾਂਵਾਲੇ ਅੱਤਵਾਦੀ ਹਨ।' ਤਾਂ ਉਸ ਉੱਤਰ ਦਿੱਤਾ ਕਿ ਤੁਸੀਂ ਆਪ ਜਾਚ ਲਵੋ । ਪੱਤਰਕਾਰਾਂ ਦੀ ਤਸੱਲੀ ਨਾ ਹੋਣ ਤੇ ਉਹਨਾਂ ਇੱਕ ਹੋਰ ਸਵਾਲ ਪੁੱਛਿਆ 'ਕੀ ਤੁਹਾਡੇ ਖਿਆਲ ਵਿੱਚ ਉਹ (ਸੰਤ ਜੀ) ਇੱਕ ਰਾਜਸੀ ਨੇਤਾ ਹਨ।' ਇਸ ਦੇ ਉਤਰ ਵਿੱਚ ਰਾਜੀਵ ਨੇ ਕਿਹਾ ਕਿ 'ਉਹ ਇੱਕ ਧਾਰਮਿਕ ਨੇਤਾ ਹਨ ਅਤੇ ਉਹਨਾਂ ਨੇ ਹੁਣ ਤੱਕ ਕੋਈ ਰਾਜਸੀ ਝੁਕਾਅ ਪ੍ਰਗਟ ਨਹੀਂ ਕੀਤਾ ।' ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਸਿਰਫ ਇੱਕ ਮਹੀਨੇ ਬਾਅਦ ਸੰਤ ਜੀ ਧਾਰਮਿਕ ਨੇਤਾ ਤੋਂ ਅੱਤਵਾਦੀ ਕਿਵੇਂ ਬਣ ਗਏ ।ਅਰੁਨ ਸ਼ੌਰੀ ਲਿਖਦਾ ਹੈ "ਜਿਤਨਾ ਮੈਂ ਜਾਣਦਾ ਹਾਂ ਉਹ ਇਹ ਕਿ ਸੰਤ ਇਕ ਨਿਰਦੋਸ਼ ਆਦਮੀ ਹੈ ਅਤੇ ਆਪਣੇ ਧਰਮ ਅਤੇ ਗੁਰੂਆਂ ਦੇ ਦੱਸੇ ਰਸਤੇ ਨੂੰ ਸਮਰਪਿਤ ਹੈ" । (ਇੰਡੀਆ ਟੁਡੇ, 31 ਦਸੰਬਰ 1983, ਪੰਨਾ 36)ਇਸ ਸਵਾਲ ਦਾ ਜਵਾਬ ਸਰਕਾਰ ਕੋਲ ਕੋਈ ਨਹੀਂ ਕਿ ਇਤਨੇ ਅਫਸਰਾਂ ਦੇ ਕਹਿਣ ਦੇ ਬਾਵਜੂਦ ਵੀ ਦਰਬਾਰ ਸਾਹਿਬ 'ਤੇ ਹਮਲਾ ਕਿਉਂ ਕੀਤਾ ਗਿਆ। ਸਰਕਾਰ ਨੇ ਕਿਸੇ ਸਿੱਖ ਸੰਸਥਾ, ਲੀਡਰ ਜਾਂ ਅਕਾਲੀਆਂ ਨਾਲ ਸੰਪਰਕ ਨਹੀਂ ਕੀਤਾ ਕਿ ਉਹ ਸੰਤ ਜੀ ਨੂੰ ਗ੍ਰਿਫਤਾਰ ਹੋਣ ਲਈ ਕਹਿਣ ਜਾਂ ਦਰਬਾਰ ਸਾਹਿਬ ਵਿਚੋਂ ਕੱਢ ਦੇਣ । ਸ਼੍ਰੋਮਣੀ ਕਮੇਟੀ ਨੇ ਕਈ ਵਾਰੀ ਸਰਕਾਰ ਕੋਲੋਂ ਇਹ ਪੁੱਛ ਕੀਤੀ ਕਿ ਸਰਕਾਰ ਕਿੰਨ੍ਹਾਂ ਬੰਦਿਆਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਪਰ ਕੋਈ ਜਵਾਬ ਨਾ ਆਇਆ ।ਸੰਤ ਜੀ 24 ਘੰਟੇ ਦਰਬਾਰ ਸਾਹਿਬ ਲੁਕੇ ਨਹੀਂ ਰਹਿੰਦੇ ਸਨ ਬਲਕਿ ਸਾਰੇ ਭਾਰਤ ਵਿੱਚ ਪ੍ਰਚਾਰ ਦੇ ਦੌਰੇ ਤੇ ਜਾਂਦੇ ਸਨ ਜਿਥੋਂ ਉਨ੍ਹਾਂ ਨੂੰ ਅਸਾਨੀ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ । ਇਹ ਵੀ ਗੱਲ ਧਿਆਨ ਰੱਖਣ ਯੋਗ ਹੈ ਕਿ ਸੰਤ ਜੀ ਨੂੰ ਪਹਿਲਾਂ ਕਈ ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਅਤੇ ਫਿਰ ਕੋਈ ਠੋਸ ਸਬੂਤ ਨਾ ਹੋਣ ਦੀ ਸੂਰਤ ਵਿੱਚ ਬਰੀ ਕਰ ਦਿੱਤਾ ਗਿਆ ਸੀ । ਇੱਕ ਵਾਰ ਤਾਂ ਸੰਤ ਜੀ ਨੇ 50 ਸਿੰਘਾਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਦੇ ਘਰ ਜਾ ਕੇ ਗ੍ਰਿਫਤਾਰੀ ਦਿੱਤੀ ਸੀ । ਜਦੋਂ ਪੁਲਿਸ ਨੇ ਸੰਤ ਜੀ ਦੀ ਗ੍ਰਿਫਤਾਰੀ ਦੇ ਵਰੰਟ ਕੱਢੇ ਸਨ ਤਾਂ ਸੰਤ ਜੀ ਨੇ ਆਪ ਮਹਿਤੇ ਚੌਂਕ ਵਿਖੇ ਆਪਣੀ ਗ੍ਰਿਫਤਾਰੀ ਦਿੱਤੀ । ਇਹਨ੍ਹਾਂ ਸਭ ਗਵਾਹੀਆਂ ਦੇ ਬਾਅਦ ਇਹ ਕਹਿਣਾ ਕਿ ਸੰਤ ਜੀ ਅਕਾਲ ਤਖਤ ਵਿੱਚ ਲੁਕੇ ਹੋਏ ਸਨ ਅਤੇ ਸਰਕਾਰ ਉਹਨ੍ਹਾਂ ਨੂੰ ਗ੍ਰਿਫਤਾਰ ਕਰਨ ਗਈ ਸੀ ਬਿਲਕੁਲ ਝੂਠ ਹੈ । ਜੇ ਸੰਤ ਜੀ ਸਚਮੁੱਚ ਲੁਕੇ ਹੋਏ ਹੁੰਦੇ ਤਾਂ ਉਨ੍ਹਾਂ ਨੇ ਅਨੇਕਾਂ ਵਾਰ ਆਪ ਹੀ ਕਿਉਂ ਗ੍ਰਿਫਤਾਰੀ ਦਿੱਤੀ ਅਤੇ ਜੇ ਉਹ ਅੱਤਵਾਦੀ ਸਨ ਤਾਂ ਸਰਕਾਰ ਨੇ ਹਮੇਸ਼ਾਂ ਉਨ੍ਹਾਂ ਨੂੰ ਰਿਹਾਅ ਕਿਉਂ ਕੀਤਾ। ਦਰਬਾਰ ਸਾਹਿਬ 'ਤੇ ਹਮਲਾ ਕਰਨ ਤੋਂ ਪਹਿਲਾਂ ਪੁਲਿਸ ਨੇ ਕੋਈ ਵਰੰਟ ਨਹੀਂ ਕੱਢਿਆ ਅਤੇ ਨਾ ਹੀ ਕੋਈ ਸੰਤ ਜੀ ਦੇ ਵਿਰੁੱਧ ਕੋਈ ਇਲਜ਼ਾਮ ਹੀ ਸੀ ਫਿਰ ਗ੍ਰਿਫਤਾਰੀ ਕਿਸ ਗੱਲ ਦੀ। ਫਿਰ ਗ੍ਰਿਫਤਾਰ ਕਰਨ ਲਈ ਪੁਲਿਸ ਭੇਜੀ ਜਾਂਦੀ ਹੈ ਨਾ ਕਿ ਟੈਂਕਾਂ ਤੋਪਾਂ ਨਾਲ ਲੈਸ ਹੋਈ ਫੌਜ ਅਤੇ ਸੀ ਆਰ ਪੀ । ਫੌਜ ਤਾਂ ਸਿਰਫ ਦੁਸ਼ਮਣ 'ਤੇ ਹਮਲਾ ਕਰਨ ਲਈ ਵਰਤੀ ਜਾਂਦੀ ਹੈ । ਕਦੀ ਕਿਸੇ ਸਰਕਾਰ ਨੇ ਕਿਸੇ ਨੂੰ ਆਪਣੇ ਹੀ ਦੇਸ਼ ਵਿੱਚ ਗ੍ਰਿਫਤਾਰ ਕਰਨ ਲਈ ਫੌਜ ਨੂੰ ਟੈਂਕਾਂ ਸਮੇਤ ਨਹੀਂ ਭੇਜਿਆ ।ਸੰਤ ਜੀ ਦੀ ਗ੍ਰਿਫਤਾਰੀ ਸਿਰਫ ਇੱਕ ਬਹਾਨਾ ਹੀ ਸੀ ਕਿਉਂ ਕਿ ਸਰਕਾਰ ਤਾਂ ਹਿਮਾਚਲ ਪ੍ਰਦੇਸ਼ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਆਪਣੀ ਫੌਜ ਨੂੰ ਬਕਾਇਦਾ ਟ੍ਰੇਨਿੰਗ ਦਿਵਾ ਰਹੀ ਸੀ ਅਤੇ ਹਮਲੇ ਦੀਆਂ ਤਿਆਰੀਆਂ ਕਰ ਰਹੀ ਸੀ । ਰਿਟਾਇਰ ਜਨਰਲ ਸਿਨਹਾ ਦਾ ਕਹਿਣਾ ਹੈ:"ਦਰਬਾਰ ਸਾਹਿਬ 'ਤੇ ਫੌਜੀ ਹਮਲਾ ਸਰਕਾਰ ਲਈ ਆਖਰੀ ਰਾਹ ਨਹੀਂ ਸੀ ਬਲਕਿ ਪ੍ਰਧਾਨ ਮੰਤਰੀ ਇੰਦਰ ਗਾਂਧੀ ਤਾਂ 30 ਮਹੀਨੇ ਪਹਿਲਾਂ ਤੋਂ ਹੀ , ਯਾਨੀ ਦਸੰਬਰ 1981 ਵੇਲੇ ਤੋਂ ਹੀ ਤਿਆਰੀਆਂ ਵਿੱਚ ਜੁੱਟੀ ਹੋਈ ਸੀ । ਚਕਰਾਤਾ ਵਿਖੇ ਫੌਜ ਵੱਲੋਂ ਕਮਾਂਡੋ ਤਿਆਰ ਕੀਤੇ ਜਾ ਰਹੇ ਸਨ ਜੋ ਦਰਬਾਰ ਸਾਹਿਬ ਤੇ ਹਮਲੇ ਵਿਚ ਪੂਰੀ ਸਫਲਤਾ ਹਾਸਿਲ ਕਰ ਸਕਣ"। (June 1984, Page 28-29) ਸਿਨਹਾ ਦਾ ਕਹਿਣਾ ਹੈ ਕਿ ਉਸਨੇ ਕਈ ਵਾਰ ਇੰਦਰਾ ਗਾਂਧੀ ਨੂੰ ਹਮਲਾ ਨਾ ਕਰਨ ਲਈ ਕਿਹਾ ਕਿਉਂ ਕਿ ਹੋਰ ਬਹੁਤ ਸਾਰੇ ਰਸਤੇ ਸਨ ਸੰਤ ਜੀ ਨੂੰ ਫੜਨ ਲਈ ਪਰ ਉਹ ਨਾ ਮੰਨੀ । ਇੰਦਰਾ ਨੇ ਚੁੱਪ ਚਾਪ ਜਨਰਲ ਵੈਦਿਯਾ ਨੂੰ ਹਮਲੇ ਦੀ ਤਿਆਰੀ ਕਰਨ ਲਈ ਕਹਿ ਦਿੱਤਾ ਅਤੇ ਕਮਾਂਡੋਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ । ਇਹ ਗੱਲ ਧਿਆਨਯੋਗ ਹੈ ਕਿ 1981 ਵਿੱਚ ਤਾਂ ਸੰਤ ਜੀ ਦਰਬਾਰ ਸਾਹਿਬ ਆਏ ਹੀ ਨਹੀਂ ਸਨ ਫਿਰ ਕਿਸ ਤਰ੍ਹਾਂ ਇਸ ਗੱਲ 'ਤੇ ਵਿਸ਼ਵਾਸ਼ ਕੀਤਾ ਜਾ ਸਕਦਾ ਹੈ ਕਿ ਸਰਕਾਰ ਦੀ ਨੀਤੀ ਸਾਫ ਸੀ ਅਤੇ ਉਸਨੂੰ ਮਜ਼ਬੂਰੀ ਵੱਸ ਹਮਲਾ ਕਰਨਾ ਪਿਆ । ਜਦੋਂ ਕਿ ਸਾਰੇ ਸਰਕਾਰੀ ਅਫਸਰ ਅਤੇ ਪੱਤਰਕਾਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇੰਦਰਾ ਗਾਂਧੀ ਨੇ ਜਾਣ ਬੁੱਝ ਕੇ ਹਮਲਾ ਕਰਵਾਇਆ ਜਿਸ ਦੀਆਂ ਤਿਆਰੀਆਂ 1981 ਵਿੱਚ ਹੀ ਸ਼ੁਰੂ ਕਰ ਦਿੱਤੀਆਂ ਸਨ ਤਾਂ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸਰਕਾਰ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਸੀ ।ਸਰਕਾਰ ਨੇ ਕੋਈ ਵੀ ਸਹੀ ਰਾਹ ਅਪਨਾ ਕੇ ਮਸਲਾ ਸੁਲਝਾਉਣ ਦੀ ਥਾਂ ਹਮਲੇ ਦਾ ਰਾਹ ਚੁਣ ਲਿਆ ਅਤੇ ਫਿਰ ਚੁਣਿਆ ਵੀ ਉਹ ਦਿਨ ਜਦੋਂ ਸਿੱਖ ਸੰਗਤਾਂ ਭਾਰੀ ਗਿਣਤੀ ਵਿੱਚ ਦਰਬਾਰ ਸਾਹਿਬ ਜਾਂਦੀਆਂ ਹਨ । ਇਹ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ । ਹੋਰ ਕੋਈ ਦਿਨ ਚੁਣਿਆ ਜਾ ਸਕਦਾ ਸੀ ਪਰ ਸਰਕਾਰ ਤਾਂ ਵੱਧ ਤੋਂ ਵੱਧ ਸਿੱਖਾਂ ਨੂੰ ਮੁਕਾਉਣਾ ਚਾਹੁੰਦੀ ਸੀ । ਜਦੋਂ ਪੈਲਿਸਤੀਨ ਦੇ 200 ਹਥਿਆਰਬੰਦ ਖਾੜਕੂਆਂ ਨੇ ਇੱਕ ਗਿਰਜਾ ਘਰ (ਚਰਚ) ਤੇ ਕਬਜਾ ਕਰ ਲਿਆ ਤਾਂ ਇਜਰਾਈਲ ਦੀ ਸਰਕਾਰ ਨੇ ਇੱਕ ਮਹੀਨੇ ਤੱਕ ਘੇਰਾ ਪਾਈ ਰੱਖਿਆ ਅਤੇ ਖਾੜਕੂਆਂ ਦੇ ਲੀਡਰ ਨਾਲ ਗੱਲ ਬਾਤ ਜਾਰੀ ਰੱਖੀ ਤਾਂਕਿ ਕੋਈ ਹੱਲ ਕੱਢ ਲਿਆ ਜਾਏ ਅਤੇ ਜਾਲੀ ਮਾਲੀ ਨੁਕਸਾਨ ਹੋਣੋ ਬੱਚ ਜਾਏ ਅਤੇ ਗਿਰਜਾ ਘਰ ਮਹਿਫੂਜ ਰਹਿ ਸਕੇ । ਪਰ ਹਿੰਦੂ ਸਰਕਾਰ ਨੇ ਅਜਿਹਾ ਕੋਈ ਵੀ ਕਦਮ ਨਾ ਚੁੱਕਿਆ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਸਰਕਾਰ ਪੂਰੀ ਤਰ੍ਹਾਂ ਮਸਲੇ ਨੂੰ ਹੱਲ ਕਰਨਾ ਚਾਹੁੰਦੀ ਸੀ । ਇੰਦਰਾ ਗਾਂਧੀ ਨੇ ਸਿਵਾ ਟੀ ਵੀ ਤੇ ਬੋਲਣ ਤੋਂ ਹੋਰ ਕੁੱਝ ਨਹੀਂ ਕੀਤਾ । ਨਾ ਹੀ ਪੰਜਾਬ ਆਈ ਨਾ ਹੀ ਸਿੱਖਾਂ ਨਾਲ ਕੋਈ ਗੱਲ ਬਾਤ ਤੋਰੀ । ਸਗੋਂ ਸ਼ਹੀਦੀ ਪੁਰਬ ਵਾਲੇ ਦਿਨ ਸਾਰੀਆਂ ਸੰਗਤਾਂ ਨੂੰ ਦਰਬਾਰ ਸਾਹਿਬ ਜਾਣ ਦੇਣ ਤੋਂ ਬਾਅਦ ਕਰਫਿਊ ਲਾ ਦਿੱਤਾ ਅਤੇ ਫਿਰ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ । ਕੋਈ ਹੋਰ ਦਿਨ ਚੁਣਿਆ ਜਾ ਸਕਦਾ ਸੀ ਜਾਂ ਕਾਫੀ ਦਿਨ ਪਹਿਲਾਂ ਕਰਫਿਊ ਲਾਇਆ ਜਾਂਦਾ ਤਾਂ ਕਿ ਸੰਗਤ ਦਰਬਾਰ ਸਾਹਿਬ ਨਾ ਜਾਂਦੀ । ਫਿਰ ਬਿਜਲੀ ਪਾਣੀ ਬੰਦ ਕਰਕੇ ਸੰਤ ਜੀ ਅਤੇ ਨਾਲ ਦੇ ਸਿੰਘਾਂ ਨੂੰ ਮਜ਼ਬੂਰ ਕੀਤਾ ਜਾਂਦਾ ਕਿ ਉਹ ਬਾਹਰ ਆਉਣ । ਪਰ ਹੋਇਆ ਇਸਦੇ ਉਲਟ । ਸਰਕਾਰ ਨੇ ਗੋਲੀਆਂ ਅਤੇ ਬੰਬ ਚਲਾਉਣ ਦੀ ਪਹਿਲ ਕੀਤੀ । ਹਜਾਰਾਂ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ । ਬੱਚਿਆਂ ਨੂੰ ਵੀ ਨਹੀਂ ਬਖਸ਼ਿਆ । ਸਾਰੇ ਪੰਜਾਬ ਵਿੱਚ ਕਰਫਿਊ ਲਾ ਦਿੱਤਾ । ਫਿਰ ਹੋਰ ਬਹੁਤ ਸਾਰੇ ਗੁਰਦਵਾਰਿਆਂ ਤੇ ਵੀ ਉਸੇ ਦਿਨ ਹੀ ਹਮਲਾ ਕੀਤਾ ਗਿਆ ਜਦ ਕਿ ਨਾ ਸੰਤ ਜੀ ਅਤੇ ਨਾ ਹੀ ਕੋਈ ਹੋਰ ਸਿੱਖ ਉਥੇ ਹਥਿਆਰ ਰੱਖ ਕੇ ਰਹਿ ਰਿਹਾ ਸੀ । ਹਮਲੇ ਦੇ ਬਾਅਦ ਜਦੋਂ ਸੰਤ ਜੀ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਤੋਸ਼ਾ ਖਾਨਾ ਅਤੇ ਸਿੱਖ ਲਾਇਬਰੇਰੀ ਕਿਉਂ ਸਾੜ ਦਿੱਤੇ ਗਏ ਜਿੰਨ੍ਹਾਂ ਵਿੱਚ ਸਿਖਾਂ ਦੇ ਅਮੁੱਲ ਖਜਾਨੇ ਪਏ ਸਨ । ਦੁਨੀਆਂ ਵਿੱਚ ਕੋਈ ਵੀ ਅਜਿਹੀ ਉਦਾਹਰਨ ਨਹੀਂ ਮਿਲਦੀ ਜਿਸ ਵਿੱਚ ਸਰਕਾਰ ਨੇ ਆਪਣੇ ਹੀ ਨਾਗਰਿਕਾਂ ਉੱਤੇ ਇਤਨਾ ਜ਼ੁਲਮ ਕੀਤਾ ਹੋਵੇ । ਇਹ ਕਿਉਂ ।ਹਮਲੇ ਦੌਰਾਨ ਦੇ ਅੱਖੀਂ ਡਿੱਠੇ ਹਾਲ ਪੜ੍ਹ ਕੇ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਸਰਕਾਰ ਕਿਸ ਤਰ੍ਹਾਂ ਮਨੁੱਖੀ ਘਾਣ ਕਰ ਸਕਦੀ ਹੈ ਅਤੇ ਫੌਜ ਨੇ ਕਿਤਨੀ ਬੇਦਰਦੀ ਨਾਲ ਸਿੱਖਾਂ ਉੱਤੇ ਜ਼ੁਲਮ ਕੀਤਾ ।ਇੱਕ ਫੌਜੀ ਡਾਕਟਰ ਦੇ ਬਿਆਨ ਅਨੁਸਾਰ:"ਸਿੱਖਾਂ ਦੀਆਂ ਲਾਸ਼ਾਂ ਮੇਰੇ ਕੋਲ ਜਦੋਂ ਲਿਆਂਦੀਆਂ ਗਈਆਂ ਤਾਂ ਉਨ੍ਹਾਂ ਦੇ ਹੱਥ ਉਨ੍ਹਾਂ ਦੀਆਂ ਹੀ ਪੱਗਾਂ ਨਾਲ ਪਿਛੇ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੇ ਸਿਰਾਂ ਵਿਚ ਬਹੁਤ ਨੇੜਿਓਂ ਗੋਲੀ ਮਾਰੀ ਗਈ ਸੀ । ਇਹ ਇਕ ਬਹੁਤ ਭਾਰੀ ਕਤਲੇਆਮ ਸੀ ਜਿਸ ਵਿਚ ਵੱਡੀ ਗਿਣਤੀ ਵਿੱਚ ਆਦਮੀ, ਔਰਤਾਂ ਅਤੇ ਬੱਚੇ ਕਤਲ ਕੀਤੇ ਗਏ ਸਨ । (Guardian, 14 June 1984)ਫੌਜੀ ਅਫਸਰਾਂ ਵੱਲੋਂ ਡਾਕਟਰਾਂ ਅਤੇ ਮੈਡੀਕਲ ਕਰਮਚਾਰੀਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਹਸਪਤਾਲ ਵਿਚ ਦਾਖਿਲ ਜਖਮੀ ਸਿੱਖਾਂ ਨੂੰ ਕੋਈ ਭੋਜਨ ਜਾਂ ਪਾਣੀ ਨਾ ਦਿੱਤਾ ਜਾਵੇ । (Christian Science Monitor, 8 June 1984)ਜੂਨ 4 ਵਾਲੇ ਦਿਨ, ਜਦੋਂ ਹਜਾਰਾਂ ਸਿੱਖ ਦਰਬਾਰ ਸਾਹਿਬ ਇਕੱਠੇ ਹੋ ਕੇ ਆਏ ਤਾਂ ਫੌਜ ਨੇ ਹਥਿਆਰਾਂ ਅਤੇ ਟੈਂਕਾਂ ਨਾਲ ਲੈਸ ਹੋ ਕੇ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ । ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਜੋ ਵੀ ਸਾਹਮਣੇ ਦਿਸਿਆ ਉਸ ਨੂੰ ਗੋਲੀ ਮਾਰ ਦਿੱਤੀ ਗਈ । ਬਹੁਤੇ ਜਖਮੀ ਸਿੱਖ ਤੜਪ ਤੜਪ ਕੇ ਮਰ ਗਏ ਪਰ ਕੋਈ ਵੀ ਸਹਾਇਤਾ ਮੁਹੱਈਆ ਨਹੀਂ ਕਰਵਾਈ ਗਈ । ਜਦੋਂ ਕਿਸੇ ਨੇ ਪਾਣੀ ਮੰਗਿਆ ਤਾਂ ਉਸਨੂੰ ਪ੍ਰਕਰਮਾ ਵਿਚ ਜਮਾ ਹੋਇਆ ਖੂਨ ਪੀਣ ਲਈ ਕਿਹਾ ਜਾਂਦਾ । (ਅੰਮ੍ਰਿਤ ਵਿਲਸਨ, 16 ਨਵੰਬਰ 1984)ਸਿਰਫ ਕੁਝ ਕੁ ਸਿੱਖਾਂ ਨੂੰ ਫੜਨ ਲਈ ਇਤਨੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਕਰਨਾ ਸਰਕਾਰ ਦੀ ਅਸਲੀਅਤ ਦਾ ਪਰਦਾ ਫਾਸ਼ ਕਰਦਾ ਹੈ । ਜਦੋਂ ਸੰਤ ਜੀ ਸ਼ਹੀਦ ਹੋ ਗਏ ਤਾਂ ਫਿਰ ਬੇਦੋਸ਼ੇ ਸਿੱਖਾਂ ਨੂੰ ਸ਼ਹੀਦ ਕਰਨ ਦਾ ਕੀ ਕਾਰਨ। ਛੋਟੇ ਬੱਚਿਆਂ ਨੂੰ ਮਾਂਵਾਂ ਕੋਲੋਂ ਖੋਹ ਕੇ ਕੰਧਾਂ ਨਾਲ ਮਾਰ ਕੇ ਸ਼ਹੀਦ ਕਿਉਂ ਕੀਤਾ ਗਿਆ । ਜਵਾਨ ਸਿੱਖਾਂ ਨੂੰ ਇਕ ਕਤਾਰ ਵਿਚ ਖੜ੍ਹਾ ਕਰਕੇ ਗੋਲੀਆਂ ਨਾਲ ਕਿਉਂ ਭੁੰਨ ਦਿੱਤਾ ਗਿਆ । ਫੌਜ ਨੇ ਕਈ ਮਹੀਨੇ ਦਰਬਾਰ ਸਾਹਿਬ ਤੇ ਕਬਜਾ ਕਰੀ ਰੱਖਿਆ ਅਤੇ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝਿਆ ਕਰ ਦਿੱਤਾ । ਫੌਜ ਤੁਰੰਤ ਕਿਉਂ ਨਾ ਵਾਪਿਸ ਚਲੀ ਗਈ । ਸਰਕਾਰ ਨੇ ਦੁਬਾਰਾ ਅਕਾਲ ਤਖਤ ਦੀ ਉਸਾਰੀ ਦਾ ਕੰਮ ਕਿਉਂ ਸ਼ੁਰੂ ਕਰ ਦਿੱਤਾ । ਹਜਾਰਾਂ ਸਿੱਖਾਂ ਅਤੇ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਕਿਉਂ ਭੇਜ ਦਿੱਤਾ ਗਿਆ ਜੋ ਕਿ ਅੱਜ ਤੱਕ ਵੀ ਰਿਹਾ ਨਹੀਂ ਕੀਤੇ ਗਏ । ਕਈ 12 ਸਾਲਾਂ ਦੇ ਬੱਚੇ ਅੱਜ ਜੇਲ੍ਹਾਂ ਵਿੱਚ ਹੀ ਜਵਾਨੀ ਗੁਜਾਰ ਚੁੱਕੇ ਹਨ ਅਤੇ ਉਨ੍ਹਾਂ ਦੀ ਉਮਰ 40 ਸਾਲ ਦੇ ਲਾਗੇ ਪਹੁੰਚ ਚੁੱਕੀ ਹੈ । ਸਾਰੇ ਪੰਜਾਬ ਨੂੰ ਬਾਕੀ ਸੰਸਾਰ ਨਾਲੋਂ ਜੁਦਾ ਕਰ ਦਿੱਤਾ । ਹਮਲੇ ਤੋਂ ਬਾਅਦ ਵੀ ਪੱਤਰਕਾਰਾਂ ਨੂੰ ਪੰਜਾਬ ਵਿੱਚ ਆਉਣ ਦੀ ਖੁੱਲ ਕਿਉਂ ਨਾ ਦਿੱਤੀ ਗਈ । ਇਹਨਾਂ ਸਭ ਸਵਾਲਾਂ ਦੇ ਜਵਾਬ ਸਰਕਾਰ ਨਹੀਂ ਦੇ ਸਕਦੀ ਕਿਉਂ ਕਿ ਜਵਾਬ ਤਾਂ ਇੱਕ ਹੀ ਸਹੀ ਹੈ ਉਹ ਇਹ ਕਿ ਸਰਕਾਰ ਦੀ ਨੀਤੀ ਸਿੱਖਾਂ ਨੂੰ ਖਤਮ ਕਰਕੇ ਪੰਜਾਬ ਵਿਚ ਹਿੰਦੂ ਰਾਜ ਸਥਾਪਿਤ ਕਰਨ ਦੀ ਸੀ । ਸਰਕਾਰ ਨੇ ਸੋਚਿਆ ਸੀ ਕਿ ਜਾਂ ਤਾਂ ਸਿੱਖ ਹਮਲੇ ਦੀ ਮਾਰ ਨਾਲ ਖਤਮ ਹੋ ਜਾਣਗੇ ਜਾਂ ਫਿਰ ਡਰਦੇ ਮਾਰੇ ਹਮੇਸ਼ਾਂ ਲਈ ਗੁਲਾਮ ਬਣ ਜਾਣਗੇ ਅਤੇ ਫਿਰ ਸਿਰ ਨਾ ਚੁੱਕ ਸਕਣਗੇ । ਸੰਤ ਜੀ ਨੇ ਇੱਕ ਵੀ ਬੰਦੇ ਦਾ ਕਤਲ ਨਹੀਂ ਕੀਤਾ ਪਰ ਉਨ੍ਹਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ ਪਰ ਉਸ ਸਰਕਾਰ ਨੂੰ ਕੀ ਕਿਹਾ ਜਾਏ ਜਿਸ ਨੇ ਆਪਣੇ ਹੀ ਨਾਗਰਿਕਾਂ ਤੇ ਹਮਲਾ ਕਰਕੇ ਉਨ੍ਹਾਂ ਨਾਲ ਦੁਸ਼ਮਣਾਂ ਤੋਂ ਵੀ ਭੈੜਾ ਸਲੂਕ ਕੀਤਾ । ਜੇਕਰ ਨਿਰਦੋਸ਼ ਦਾ ਕਤਲ ਕਰਨਾ ਅੱਤਵਾਦ ਹੈ ਤਾਂ ਹਿੰਦੂ ਸਰਕਾਰ ਅੱਤਵਾਦ ਦੀ ਜੜ੍ਹ ਹੈ । ਪੈਟੀਗਰੂ ਅਨੁਸਾਰ:ਫੌਜ ਦਰਬਾਰ ਸਾਹਿਬ ਵਿਚ ਕਿਸੇ ਇਕ ਵਿਅਕਤੀ ਨੂੰ ਦਬਾਉਣ ਜਾਂ ਮਾਰਨ ਵਾਸਤੇ ਨਹੀਂ ਗਈ ਸਗੋਂ ਇੱਕ ਕੌਮ ਦੇ ਧਰਮ, ਸਵੈਭਿਮਾਨ ਅਤੇ ਸ਼ਕਤੀ ਨੂੰ ਕੁਚਲਣ ਵਾਸਤੇ ਗਈ ਸੀ । (Joyce Pettigrew, Sikhs of Punjab, page 35)ਇਹਨਾਂ ਸਭ ਗੱਲਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਸੰਤ ਜੀ ਦੇ ਨਾਮ ਦਾ ਸਿਰਫ ਬਹਾਨਾ ਬਣਾਇਆ ਗਿਆ ਸੀ ਅਤੇ ਸਰਕਾਰ ਦੀ ਨੀਤੀ ਹਮਲਾ ਕਰਨ ਦੀ ਸੀ ਨਾ ਕਿ ਕਿਸੇ ਨੂੰ ਫੜਨ ਦੀ । ਸਰਕਾਰ ਦਰਬਾਰ ਸਾਹਿਬ ਕਿਸੇ ਅੱਤਵਾਦੀ ਨੂੰ ਮੁਕਾਉਣ ਨਹੀਂ ਅੱਤਵਾਦ ਮਚਾਉਣ ਗਈ ਸੀ ।ਸਰਕਾਰ ਵੱਲੋਂ ਇਕ ਹੋਰ ਬਹਾਨਾ ਲਾਇਆ ਜਾਂਦਾ ਹੈ ਕਿ ਫੌਜ ਨੇ ਤਾਂ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ ਸੀ ਨਾ ਕਿ ਦਰਬਾਰ ਸਾਹਿਬ 'ਤੇ । ਪਰ ਇਹ ਇਕ ਬਚਕਾਨਾ ਦਲੀਲ ਹੈ । ਸਾਰੇ ਗੁਰਧਾਮ ਅਤੇ ਤਖਤ ਸਿੱਖਾਂ ਲਈ ਬਰਾਬਰ ਦਾ ਰੁਤਬਾ ਅਤੇ ਸਤਿਕਾਰ ਰੱਖਦੇ ਹਨ । ਅਕਾਲ ਤਖਤ ਸਾਹਿਬ ਦੀ ਉਸਾਰੀ ਗੁਰੂ ਹਰਗੋਬਿੰਦ ਜੀ ਨੇ ਖੁਦ ਕੀਤੀ ਸੀ ਅਤੇ ਇਸ ਦੀ ਕਾਰ ਸੇਵਾ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਵਰਗੇ ਸਿੱਖਾਂ ਨੇ ਕੀਤੀ ਸੀ । ਇਸ ਨੂੰ ਢਾਹੁਣਾ ਇੱਕ ਅਤਿ ਦਰਜੇ ਦੀ ਘਿਣਾਉਣੀ ਚਾਲਬਾਜੀ ਹੈ । ਇਸ ਹਮਲੇ ਦੌਰਾਨ ਸਾਰੀ ਪ੍ਰਕਰਮਾ ਲਹੂ ਨਾਲ ਭਰ ਗਈ ਅਤੇ ਸਰੋਵਰ ਵੀ ਖੂਨ ਨਾਲ ਭਰ ਗਿਆ । ਹਰ ਇੱਕ ਕੰਧ ਉੱਤੇ ਗੋਲੀਆਂ ਦੇ ਨਿਸ਼ਾਨ ਨਜ਼ਰ ਆਉਂਦੇ ਸਨ । ਪ੍ਰਕਰਮਾ ਲਾਸ਼ਾ ਨਾਲ ਭਰੀ ਪਈ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਗੋਲਾਬਾਰੀ ਨਾਲ ਝੁਲਸ ਗਏ ਸਨ । ਹੋਰ ਕੀਮਤੀ ਵਸਤੂਆਂ ਜਿਵੇਂ ਕਿ ਸੁਨਹਿਰੀ ਚਾਨਣੀ ਸੜ ਕੇ ਸੁਆਹ ਹੋ ਗਈਆਂ ਸਨ । ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਗੋਲੀ ਲੱਗੀ ਸੀ ਅਤੇ ਕਈ ਅਖੰਡ ਪਾਠ ਅਤੇ ਕੀਰਤਨ ਕਰ ਰਹੇ ਸਿੰਘ ਥਾਂ ਤੇ ਹੀ ਸ਼ਹੀਦ ਹੋ ਗਏ ਸਨ । ਦੋ ਦਿਨ ਦਰਬਾਰ ਸਾਹਿਬ ਦੀ ਮਰਿਆਦਾ ਪੂਰੀ ਨਾ ਹੋ ਸਕੀ । ਦਰਬਾਰ ਸਾਹਿਬ ਦੀ ਇਮਾਰਤ ਵਿਚ ਘੱਟ ਤੋਂ ਘੱਟ 250 ਮਘੋਰੇ ਹੋਏ ਸਨ ਜੋ ਕਿ ਏ ਆਰ ਦਰਸ਼ੀ ਨੇ ਖੁਦ ਜਾ ਕੇ ਦੇਖੇ ਸਨ ਅਤੇ ਹੋਰ ਵੀ ਬਹੁਤ ਸਿੱਖਾਂ ਨੇ ਦੇਖੇ ਸਨ । ਕਈ ਮਹੀਨਿਆਂ ਦੇ ਬਾਅਦ ਵੀ ਪ੍ਰਕਰਮਾ ਵਿਚੋਂ ਲਾਸ਼ਾਂ ਦੀ ਬਦਬੂ ਆਉਂਦੀ ਸੀ ਜਿਸ ਕਾਰਨ ਸਾਰੇ ਦਰਬਾਰ ਸਾਹਿਬ ਦਾ ਪੱਥਰ ਅਤੇ ਸੋਨਾ ਦੁਬਾਰਾ ਲਾਉਣਾ ਪਿਆ । ਸਰੋਵਰ ਦੀ ਕਾਰ ਸੇਵਾ ਦੁਬਾਰਾ ਕੀਤੀ ਗਈ । ਇਤਨਾ ਨੁਕਸਾਨ ਹੋਣ ਦੇ ਬਾਵਜੂਦ ਇਹ ਕਿਸ ਤਰ੍ਹਾਂ ਮੰਨ ਲਿਆ ਜਾਵੇ ਕਿ ਦਰਬਾਰ ਸਾਹਿਬ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਜਦ ਕਿ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦਾ ਆਪਸ ਵਿੱਚ ਬਹੁਤ ਗੂੜ੍ਹਾ ਸਬੰਧ ਹੈ । ਕਿਸੇ ਇੱਕ ਵੀ ਗੁਰਦਵਾਰੇ ਤੇ ਹਮਲਾ ਸਾਰੀ ਸਿੱਖ ਕੌਮ ਉੱਤੇ ਹਮਲਾ ਹੈ ਅਤੇ ਸਿੱਖ ਕਦੇ ਵੀ ਇਸਨੂੰ ਨਹੀਂ ਭੁਲਾ ਸਕਣਗੇ । ਦਰਬਾਰ ਦਾ ਦਾ ਮਹੱਤਵ ਹੀ ਇਤਨਾ ਜਿਆਦਾ ਹੈ ਕਿ ਇਹ ਸਾਰੀ ਸਿੱਖ ਕੌਮ ਦੀ ਰੂਹ ਹੈ ਜਿਸਦੇ ਬਗੈਰ ਪੰਥ ਸਰੀਰ ਨਹੀਂ ਰਹਿ ਸਕਦਾ । ਅਕਾਲ ਤਖਤ ਸਾਹਿਬ ਨੂੰ ਢਾਹੁਣਾ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਸਰਕਾਰ ਸਿੱਖਾਂ ਦਾ ਤਖਤ ਦੇਖ ਕੇ ਸਹਾਰ ਨਹੀਂ ਸਕਦੀ ਤਾਂ ਹੀ ਤੇ ਇਹ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਇਸ ਤਖਤ ਨੂੰ ਖਤਮ ਕਰਕੇ ਸਿੱਖਾਂ ਨੂੰ ਦਿੱਲੀ ਤਖਤ ਨਾਲ ਜੋੜ ਲਿਆ ਜਾਵੇ । ਸਿੱਖਾਂ ਦੀ ਵੱਖਰੀ ਪਹਿਚਾਣ, ਵਿਲੱਖਣਤਾ ਅਤੇ ਰਾਜਸੀ ਸ਼ਕਤੀ ਦਾ ਪ੍ਰਤੀਕ ਅਕਾਲ ਤਖਤ ਹਮੇਸ਼ਾਂ ਹੀ ਸਰਕਾਰਾਂ ਨੂੰ ਚੁਭਦਾ ਰਿਹਾ ਹੈ ਪਰ ਇਹ ਕਦੇ ਖਤਮ ਨਹੀਂ ਹੋ ਸਕਦਾ। ਹਾਂ ਝੂਠੀਆਂ ਸਰਕਾਰਾਂ ਜ਼ਰੂਰ ਖਤਮ ਹੋ ਜਾਂਦੀਆਂ ਹਨ ।



Post a Comment

0 Comments